ਵਰਕਰ-ਕੇਂਦਰਿਤ ਡਬਲਯੂ ਸੀ ਬੀ(WCB)

ਬੀਸੀ ਸਰਕਾਰ ਨੂੰ ਅਕਤੂਬਰ 2019 ਵਿੱਚ ਵਰਕਰ ਕੰਪਨਸੇਸ਼ਨ ਬੋਰਡ(WCB) ਅੱਤ ਲੋੜੀਂਦੇ ਬਦਲਾਅ ਕਰਨ ਦਾ ਸੁਝਾਅ ਦਿੱਤਾ ਗਿਆ। ਜ਼ਖਮੀ ਹੋਏ ਵਰਕਰ ਦੋ ਸਾਲ ਤੋਂ ਇਹਨਾਂ ਬਦਲਾਵਾਂ ਦੀ ਉਡੀਕ ਕਰ ਰਹੇ ਹਨ।

ਉਹਨਾਂ ਨੂੰ ਹੋਰ ਇੰਤਜ਼ਾਰ ਨਾ ਕਰਵਾਓ। ਮੈਂ ਤੁਹਾਨੂੰ ਅਤੇ ਤੁਹਾਡੀ ਸਰਕਾਰ ਨੂੰ ਇਸਤੇ ਤੁਰੰਤ ਐਕਸ਼ਨ ਲੈਕੇ ਜ਼ਖਮੀ ਵਰਕਰਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਤੇ ਇਕ ਅਸਲ ਮਾਇਨਿਆਂ ਵਿੱਚ ਵਰਕਰ-ਕੇਂਦਰਿਤ ਡਬਲਯੂ ਸੀ ਬੀ(WCB) ਗਠਿਤ ਕਰਨ ਦੀ ਮੰਗ ਕਰ ਰਿਹਾ ਹਾਂ/ਰਹੀ ਹਾਂ/ਰਹੇ ਹਾਂ। ਕ੍ਰਿਪਾ ਕਰਕੇ ਪੈਟਰਸਨ ਰਿਪੋਰਟ ਦਵਾਰਾ ਸੁਝਾਏ ਗਏ ਸੁਧਾਰਾਂ ਨੂੰ ਜਲਦੀ ਲਾਗੂ ਕੀਤਾ ਜਾਵੇ। ਜਿਸ ਵਿਚ :

 1. ਵਰਕਰਸ ਕੰਪਨਸੇਸ਼ਨ ਐਕਟ ਵਿਚ ਇਹ ਸੁਧਾਰ ਕੀਤੇ ਜਾਣ: 
  • WCB ਤੋਂ ਸੁਤੰਤਰ ਇਕ ਨਿਰਪੱਖਤਾ ਨਾਲ ਕੰਮ ਕਰਨ ਵਾਲਾ ਕਮਿਸ਼ਨ ਬਣਾਇਆ ਜਾਵੇ ਜੋ ਕੇ ਵਿਅਕਤੀਗਤ ਤੇ ਯੋਜਨਾਵੱਧ ਸ਼ਿਕਾਇਤਾਂ ਨਾਲ ਨਜਿੱਠੇ ਤੇ ਸੁਧਾਰ ਲਾਗੂ ਕਰਵਾਵੇ।
  • ਜੋ ਬੰਧਨਨੀਤੀ ਦੀਆਂ ਵਿਵਸਥਾਵਾਂ ਨੂੰ ਖਤਮ ਕਰੇ ਤੇ ਯੋਗਤਾ ਤੇ ਨਿਆਂ ਤੇ ਅਧਾਰਿਤ ਫੈਸਲੇ ਕਰੇ। ਤੇ ਇਹ ਸਨੁਸ਼ਚਿਤ ਕਰੇ ਕਿ ਕਿਸੇ ਵੀ ਤਰਾਂ ਵਰਕਰਾਂ ਦੇ ਮਾਣ ਇੱਜਤ ਨੂੰ ਕੋਈ ਠੇਸ ਨਾ ਪੁੱਜੇ।
  • WCB ਦੇ ਬੋਰਡ ਵਿੱਚ ਵਰਕਰਾਂ ਦੀ ਬਰਾਬਰ ਦੀ ਭਾਗੀਦਾਰੀ ਸਨੁਸ਼ਚਿਤ ਕਰੇ।
  • ਵਰਕਰਾਂ ਦੀ ਕਿੱਤਾਮੁਖੀ ਪੁਨਰ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਜਿਸ ਨਾਲ ਠੋਸ ਤੇ ਸਥਾਈ ਨੌਕਰੀਆਂ ਤੇ ਵਰਕਰਾਂ ਨੂੰ ਮੁੜ ਲਗਾਇਆ ਜਾ ਸਕੇ।
  • ਮਾਨਸਿਕ ਸੱਟਾਂ ਤੇ ਪੁਰਾਣੇ ਦਰਦਾਂ ਤੇ ਲਾਗੂ ਹੁੰਦੀਆਂ ਭੇਦਭਾਵਪੂਰਣ ਰੋਕਾਂ ਨੂੰ ਹਟਾਇਆ ਜਾਵੇ।

 2. ਜਦੋ WCB ਗ਼ਲਤ ਤਰੀਕੇ ਨਾਲ ਕਿਸੇ ਵਰਕਰ ਦਾ ਮੁਆਵਜਾ ਠੁਕਰਾ ਦੇਵੇ ਜਿਸ ਨਾਲ ਦੇਰੀ ਨਾਲ ਮੁਆਵਜਾ ਮਿਲੇ ਤਾਂ ਉਸ ਵਰਕਰ ਨੂੰ ਬਣਦੀ ਮੁਆਵਜਾ ਰਕਮ ਦਾ ਵਿਆਜ ਅਦਾ ਕੀਤਾ ਜਾਵੇ।

 3. ਜਿਹੜਾ ਇਹ ਸਨੁਸ਼ਚਿਤ ਕਰੇ ਕਿ ਪੈਟਰਸਨ ਰਿਪੋਰਟ ਦਵਾਰਾ ਸੁਝਾਏ ਗਏ ਸੁਧਾਰ ਇੰਨ ਬਿੰਨ ਲਾਗੂ ਕੀਤੇ ਜਾਣ ਜਿਸ ਨਾਲ ਵਰਕਰ -ਕੇਂਦਰਿਤ ਪਹੁੰਚ ਹੋਂਦ ਵਿੱਚ ਲਿਆਈ ਜਾਵੇ ਜਿਸ ਨਾਲ ਜ਼ਖਮੀ ਵਰਕਰਾਂ ਦੀ ਜਲਦ ਸਿਹਤਯਾਬੀ ਤੇ ਉਹਨਾਂ ਦੀ ਸੁਰੱਖਿਆ ਨੂੰ ਮੁਆਵਜ਼ਾ ਸਿਸਟਮ ਵਿੱਚ ਅਹਿਮੀਅਤ ਮਿਲ ਸਕੇ।   

Will you sign?